ਚੰਗੇ ਵਾਤਾਵਰਨ ਅਤੇ ਕੁਦਰਤੀ ਤਵਾਜ਼ਨ ਨੂੰ ਬਣਾਈ ਰੱਖਣ ਲਈ ਕਿਸੇ ਵੀ ਖਿੱਤੇ ਦੇ 33% ਹਿੱਸਾ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਹੈ। ਪੰਜਾਬ ਦੇ 6% ਹਿੱਸੇ ਤੋਂ ਘੱਟ ਉੱਤੇ ਹੀ ਜੰਗਲ ਹਨ ਜਿਸ ਕਾਰਨ ਪੰਜਾਬ ਦੇ ਵਾਤਾਵਰਨ ਅਤੇ ਕੁਦਰਤੀ ਤਵਾਜ਼ਨ ਵਿੱਚ ਵਿਗਾੜ ਆ ਰਹੇ ਹਨ। ਇਸ ਹਾਲਾਤ ਦੇ ਮੱਦੇਨਜ਼ਰ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਸੁਲਤਾਨਪੁਰ ਲੋਧੀ ਨੇੜਲੇ ਪਿੰਡ ਕਾਲੇਵਾਲ ਦੇ ਇੱਕ ਕਿਸਾਨ ਪਰਿਵਾਰ ਵੱਲੋਂ ਆਪਣੇ ਸਾਂਝੇ ਪਰਿਵਾਰ ਦੀ ਜ਼ਮੀਨ ਦੇ ਇੱਕ ਹਿੱਸੇ ਵਿੱਚ ਝਿੜੀ ਲਵਾਉਣ ਦਾ ਫੈਸਲਾ ਕੀਤਾ ਗਿਆ ਹੈ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ ਜਲ ਚੇਤਨਾ ਯਾਤਰਾ ਦੌਰਾਨ ਪਿੰਡ ਕਾਲੇਵਾਲ ਵਿਖੇ ਜਾ ਕੇ ਇਸ ਕਿਸਾਨ ਪਰਿਵਾਰ ਕੋਲੋਂ ਉਹਨਾਂ ਦੇ ਉੱਦਮ ਬਾਬਤ ਜਾਣਕਾਰੀ ਲਈ ਗਈ।

Tags :
Share This :

Leave a Comment

Your email address will not be published.

Recent News

Categories

Keep Updated to our News and Blog