ਪੰਜਾਬ ਦੇ ਲਗਭਗ ਤੀਹ ਲੱਖ ਜੀਅ ਪੱਕੇ ਤੌਰ ਉੱਤੇ ਬਾਹਰਲੇ ਮੁਲਕਾਂ ਵਿੱਚ ਚਲੇ ਗਏ ਹਨ। ਜੇਕਰ ਉਹ ਪੰਜਾਬ ਵਿੱਚ ਪ੍ਰਤੀ ਜੀਅ ਇੱਕ ਏਕੜ ਵਿਚੋਂ ਵੀ ਝੋਨੇ ਦੀ ਫਸਲ ਘੱਟ ਕਰਵਾਉਣ ਲਈ ਉੱਦਮ ਕਰਨ ਤਾਂ ਪੰਜਾਬ ਵਿੱਚ ਝੋਨੇ ਹੇਠ ਰਕਬੇ ਨੂੰ 30 ਲੱਖ ਏਕੜ ਘਟਾਇਆ ਜਾ ਸਕਦਾ ਹੈ। ਇਸ ਲਈ ਪੰਜਾਬ ਦਰਦੀ ਪਰਵਾਸੀ ਝੋਨੇ ਹੇਠੋਂ ਰਕਬਾ ਕੱਢਣ ਅਤੇ ਫਸਲੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਦੀ ਸ਼ਰਤ ਉੱਤੇ ਉਸ ਜ਼ਮੀਨ ਦਾ ਠੇਕਾ ਘੱਟ ਕਰਕੇ ਪੰਜਾਬ ਵਿੱਚ ਅਹਿਮ ਫਸਲੀ ਤਬਦੀਲੀ ਲਿਆਉਣ ਦਾ ਸਵੱਬ ਬਣ ਸਕਦੇ ਹਨ। ਇਹ ਸਹਿਜੇ ਹੀ ਕੀਤਾ ਜਾ ਸਕਦਾ ਹੈ।

Save Water Save Live

Punjab is facing severe water crisis. The community needs to take initiatives to preserve water and make water usage sustainable.

ਰੁੱਖ ਲਗਾਓ, ਧਰਤ ਬਚਾਓ!

ਧਰਤੀ ਉੱਤੇ ਕੁਦਰਤ ਨੇ ਜੀਵਨ ਦੇ ਭਿੰਨ-ਭਿੰਨ ਰੂਪਾਂ ਦਾ ਇੱਕ ਅਨੋਖਾ ਸੰਤੁਲਨ ਬਣਾਇਆ ਹੈ। ਬਨਸਪਤੀ, ਰੁੱਖ ਅਤੇ ਬੂਟੇ ਆਦਿ, ਇਸ ਸੰਤੁਲਨ ਦਾ ਅਹਿਮ ਅੰਗ ਹਨ। ਰੁੱਖਾਂ ਦਾ ਧਰਤੀ ਉੱਤੇ ਮਨੁੱਖ ਦੀ ਹੋਂਦ ਦਾ ਡੂੰਘਾ ਰਿਸ਼ਤਾ ਹੈ। ਰੁੱਖ ਧਰਤੀ ਦੇ ਤਾਪਮਾਨ ਦਾ ਸੰਤੁਲਨ ਬਣਾ ਕੇ ਰੱਖਦੇ ਹਨ। ਹਫਾ ਨੂੰ ਸਾਫ ਕਰਦੇ ਹਨ ਅਤੇ ਬਰਸਾਤ ਵਿੱਚ ਸਹਾਈ ਹੁੰਦੇ ਹਨ। ਕੁਦਰਤੀ ਤਵਾਜ਼ਨ ਅਤੇ ਚੰਗੇ ਵਾਤਾਵਰਨ ਲਈ ਕਿਸੇ ਵੀ ਖਿੱਤੇ ਦਾ 33% ਹਿੱਸਾ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਇਸ ਵੇਲੇ 6% ਤੋਂ ਵੀ ਘੱਟ ਇਲਾਕਾ ਰੁੱਖਾਂ ਦੀ ਛਤਰੀ ਹੇਠ ਹੈ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਇਹ ਸੱਦਾ ਦਿੰਦਾ ਹੈ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਵਾਏ ਜਾਣ।
ਕਾਰਸੇਵਾ ਖਡੂਰ ਸਾਹਿਬ ਵੱਲੋਂ ਪੰਜਾਬ ਵਿੱਚ ਰੁੱਖਾਂ ਦੀਆਂ ਝਿੜੀਆਂ/ਝੰਗੀਆਂ ਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਤੁਸੀਂ ਆਪਣੀ ਜ਼ਮੀਨ ਵਿੱਚ (ਜਿੰਨੇ ਵੀ ਥਾਂ ਵਿੱਚ ਚਾਹੋ) ਝੰਗੀ/ਝਿੜੀ ਲਵਾ ਸਕਦੇ ਹੋ।

ਮੀਂਹ ਦੇ ਪਾਣੀ ਦੀ ਸੰਭਾਲ ਕਰੀਏ!

ਪੰਜਾਬ ਵਿੱਚ ਜਮੀਨੀ ਪਾਣੀ ਦਾ ਪੱਧਰ ਲਗਾਤਾਰ ਅਤੇ ਤੇਜੀ ਹੇਠਾਂ ਡਿੱਗ ਰਿਹਾ ਹੈ। ਅਜਿਹੇ ਵਿੱਚ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨੀ ਇੱਕ ਬੇਹੱਦ ਜਰੂਰੀ ਹੋ ਗਈ ਹੈ। ਇਸ ਲਈ ਕਈ ਵਿਧੀਆਂ ਅਤੇ ਤਕਨੀਕਾਂ ਮੌਜੂਦ ਹਨ। ਮਾਹਿਰਾਂ ਦੀ ਰਾਏ ਲੈ ਕੇ ਸਾਨੂੰ ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਘਰਾਂ ਦੀਆਂ ਛੱਤਾਂ ਦੇ ਪਾਣੀ ਨੂੰ ਜਮੀਨਦੋਜ਼ ਕਰਨ ਦੇ ਪ੍ਰਬੰਧ ਲਗਾਉਣੇ ਚਾਹੀਦੇ ਹਨ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਦੀ ਬੇਨਤੀ ਹੈ ਕਿ ਪਾਣੀ ਜਮੀਨਦੋਜ਼ ਕਰਨ ਲਈ ਮਾਹਿਰਾਂ ਦੀ ਰਾਏ ਜਰੂਰ ਲਈ ਜਾਵੇ ਅਤੇ ਇਸ ਲਈ ਮਾਹਿਰਾਂ ਵੱਲੋਂ ਸੁਝਾਏ ਢੰਗ-ਤਰੀਕੇ ਹੀ ਵਰਤੇ ਜਾਣ।

ਜਲ ਚੇਤਨਾ ਯਾਤਰਾ 2021

ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ #ਝੋਨਾ_ਘਟਾਓ_ਪੰਜਾਬ_ਬਚਾਓ ਮਹਿੰਮ ਤਹਿਤ 7 ਜੂਨ 2021 ਤੋਂ #ਜਲ_ਚੇਤਨਾ_ਯਾਤਰਾ ਕੀਤੀ ਜਾ ਰਹੀ ਹੈ। ਇਹ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਗਈ ਹੈ। ਇਸ ਯਾਤਰਾ ਤਹਿਤ ਅਸੀਂ ਖੇਤੀਬਾੜੀ ਮਾਹਿਰਾਂ, ਕੁਦਰਤੀ ਜਾਂ ਪਾਣੀ ਦੀ ਘੱਟ ਖਪਤ ਵਾਲੀਆਂ ਵਿਧੀਆਂ ਰਾਹੀਂ ਖੇਤੀ ਕਰਨ ਵਾਲੇ ਸਫਲ ਕਿਸਾਨਾਂ, ਅਤੇ ਵਾਤਾਵਰਨ ਪ੍ਰੇਮੀਆਂ ਤੇ ਵਾਤਾਵਰਨ ਦੇ ਮਾਹਿਰਾਂ ਨੂੰ ਮਿਲ ਰਹੇ ਹਾਂ।

ਝੋਨਾ ਘਟਾਓ-ਪੰਜਾਬ ਬਚਾਓ

ਜੀਵਨ ਲਈ ਪਾਣੀ ਦਾ ਕੀ ਮਹੱਤਵ ਹੈ? ਪੰਜਾਬ ਦੀ ਸੱਭਿਅਤਾ ਲਈ ਪਾਣੀ ਦਾ ਕੀ ਮਹੱਤਵ ਹੈ? ਪੰਜਾਬ ਅੱਜ ਕਿਸ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ? ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਡਿੱਗਣ ਦੇ ਕੀ ਕਾਰਨ ਹਨ? ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਲਈ ਕੀ ਕੁਝ ਕੀਤਾ ਜਾ ਸਕਦਾ ਹੈ? ਜਾਨਣ ਲਈ ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਇਹ ਪਰਚਾ ਜਰੂਰ ਪੜ੍ਹੋ…

ਜਲ ਤੇ ਜੀਵਨ ਵਿੱਚ ਕਿਵੇਂ ਘੁਲਿਆ ਜ਼ਹਿਰ?

ਰੰਗ ਬਿਰੰਗੇ ਕੱਪੜੇ ਬਣਾਉਂਦਿਆਂ ਆਪ ਬੇਰੰਗ ਹੋਇਆ ਸ਼ਹਿਰ ਲੁਧਿਆਣਾ

ਲੁਧਿਆਣੇ ਸ਼ਹਿਰ ਵਿੱਚ ਸਥਿਤ ਰੰਗ ਦੇ ਕਾਰਖਾਨਿਆਂ ਵਿੱਚੋਂ ਨਿੱਕਲਦੇ ਖਤਰਨਾਕ ਕੈਮੀਕਲ ਜਲ ਅਤੇ ਜੀਵਨ ਦੇ ਅਧਾਰ ਸਤਲੁਜ ਦਰਿਆ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਇਹ ਕਾਰਖਾਨੇ ਜ਼ਮੀਨ ਹੇਠੋਂ ਸਾਫ ਪਾਣੀ ਕੱਢ ਕੇ ਉਸ ਨੂੰ ਮੌਤ ਵਾਂਗ ਜ਼ਹਿਰੀਲਾ (ਡੈਡ ਵਾਟਰ) ਬਣਾ ਕੇ ਸਤਲੁਜ ਬੁੱਢੇ ਦਰਿਆ ਤੇ ਹੋਰਨਾਂ ਡਰੇਨਾਂ ਰਾਹੀਂ ਸਤਲੁਜ ਵਿੱਚ ਪਾ ਦਿੰਦੇ ਹਨ। ਇਸ ਮਸਲੇ ਉੱਤੇ ਇੱਕ ਅੰਗਰੇਜ਼ੀ ਖਬਰ ਅਦਾਰ ਵੱਲੋਂ ਛਾਪੇ ਪਏ ਵਿਸਤਾਰਤ ਲੇਖੇ ਦਾ ਪੰਜਾਬੀ ਉਲੱਥਾ ਸਾਂਝਾ ਕਰ ਰਹੇ ਹਾਂ। ਜਰੂਰ ਪੜ੍ਹੋ ਅਤੇ ਹੋਰਨਾਂ ਨਾਲ ਸਾਂਝਾ ਕਰੋ!

ਜਲ ਚੇਤਨਾ ਯਾਤਰਾ 2021 ਦੀਆਂ ਵੀਡੀਓ

ਝੋਨਾ ਘਟਾਓ ਪੰਜਾਬ ਬਚਾਓ ਮੁਹਿੰਮ ਬਾਰੇ