ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ ਕੀਤੀ ਜਾ ਰਹੀ #ਜਲ_ਚੇਤਨਾ_ਯਾਤਰਾ ਦੌਰਾਨ ਅਸੀਂ ਇਹ ਗੱਲ ਵੇਖੀ ਕਿ ਪਰਿਵਾਰਾਂ ਵਿੱਚ ਵਾਪਰੀ ਸਿਹਤ ਤਰਾਸਦੀ ਨੇ ਪੰਜਾਬ ਦੇ ਕਈ ਜੀਆਂ ਨੂੰ ਕੁਦਰਤੀ ਖੇਤੀ ਵੱਲ ਮੋੜਿਆ ਹੈ। ਸ. ਕਮਲਜੀਤ ਸਿੰਘ ਹੇਅਰ ਮੁਕਤਸਰ ਸਾਹਿਬ ਦੀ ਜਿਲ੍ਹਾ ਅਦਾਲਤ ਵਿੱਚ 15 ਸਾਲਾਂ ਤੋਂ ਵਕਾਲਤ ਕਰ ਰਹੇ ਸਨ ਜਦੋਂ ਉਹਨਾਂ ਆਪਣੇ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਮਹਿਸੂਸ ਕੀਤਾ ਕਿ ਸਾਡੀ ਖੁਰਾਕ ਸਹੀ ਨਹੀਂ ਹੈ। ਇਸ ਤੋੰ ਬਾਅਦ ਉਹਨਾਂ ਕੁਦਰਤੀ ਖੇਤੀ ਬਾਰੇ ਜਾਨਣਾ ਸ਼ੁਰੂ ਕੀਤਾ ਅਤੇ ਫਿਰ ਵਕਾਲਤ ਛੱਡ ਕੇ ਪਿੰਡ ਰੱਤੇਵਾਲਾ ਵਿਖੇ ਆਪਣੀ ਜਮੀਨ ਉੱਤੇ ਸੋਹਨਗੜ੍ਹ ਕੁਦਰਤੀ ਖੇਤੀ ਫਾਰਮ ਬਣਾਇਆ। ਉਹ ਇਸ ਫਾਰਮ ਨੂੰ ਕੁਦਰਤੀ ਖੇਤੀ ਦੀ ਸਿਖਲਾਈ ਦੇ ਕੇਂਦਰ ਵੱਜੋਂ ਵਿਕਸਤ ਕਰ ਰਹੇ ਹਨ। ਉਹ ਰਿਵਾਰਿਤੀ ਫਸਲਾਂ ਦੀ ਖੇਤੀ ਕੁਦਰਤੀ ਤਰੀਕੇ ਨਾਲ ਬਿਨਾ ਰਸਾਇਣਕ ਖਾਦ ਅਤੇ ਰਸਾਇਣਕ ਕੀਟ/ਨਦੀਨਨਾਸ਼ਕਾਂ ਤੋਂ ਕਰਦੇ ਹਨ। ਉਹ ਛੋਟੀ ਤੇ ਵੱਡੀ ਖੇਤੀ (ਸਹਾਇਕ ਧੰਦਿਆਂ ਸਮੇਤ) ਦੇ ਨਮੂਨੇ (ਮਾਡਲ) ਵਿਕਸਤ ਕਰਨ ਲਈ ਤਜ਼ਰਬੇ ਕਰਦੇ ਹਨ ਅਤੇ ਸਫਲ ਤਜ਼ਬਿਆਂ ਦੀ ਪੇਸ਼ਾਵਰ ਤੌਰ ਉੱਤੇ ਚਾਹਵਾਨ ਕਿਸਾਨਾਂ ਨੂੰ ਸਿਖਲਾਈ ਦਿੰਦੇ ਹਨ। ਉਹਨਾਂ ਦੇ ਖੇਤਾਂ ਵਿੱਚ ਰੁੱਖਾਂ ਦੀਆਂ ਕਤਾਰਾਂ ਹਨ। ਰੁੱਖਾਂ ਤੋਂ ਵਾੜ ਅਤੇ ਗਰਮ ਹਵਾਵਾਂ ਤੋਂ ਖੇਤਾਂ ਦੇ ਬਚਾਅ ਲਈ ਕੁਦਰਤੀ ਓਟੇ ਦਾ ਕੰਮ ਲੈਂਦੇ ਹਨ ਅਤੇ ਨਾਲ ਹੀ ਰੁੱਖਾਂ ਤੋਂ ਫਲ ਮਿਲਦੇ ਹਨ। ਉਹਨਾਂ ਦਾ ਕਹਿਣਾ ਹੈ ਖੇਤੀ ਫਸਲਾਂ, ਰੁੱਖਾਂ, ਪਸ਼ੂਆਂ ਅਤੇ ਪੰਛੀਆਂ ਦੇ ਸੁਮੇਲ ਨਾਲ ਹੀ ਮੁਕੰਮਲ ਹੁੰਦੀ ਹੈ। ਉਹ ਖੇਤੀਆਂ ਦੀਆਂ ਅਜਿਹੀਆਂ ਵਿਧੀਆਂ ਅਪਨਾਉਂਦੇ ਹਨ ਜਿਸ ਨਾਲ ਪਾਣੀ ਦੀ ਖਪਤ ਘੱਟ ਹੁੰਦੀ ਹੈ ਅਤੇ ਉਹਨਾਂ ਆਪਣੇ ਖੇਤਾਂ ਦੇ ਤਿੰਨ ਕਨਾਲ ਰਕਬੇ ਵਿੱਚ ਦਸ ਫੁੱਟ ਡੂੰਘਾ ਤਲਾਅ ਬਣਾਇਆ ਜਿਸ ਵਿੱਚ ਉਹ ਖੇਤੀ ਲਈ ਵਰਤਣ ਵਾਸਤੇ ਕਰੀਬ 33 ਲੱਖ ਲੀਟਰ ਪਾਣੀ ਦਾ ਭੰਡਾਰਣ ਕਰਦੇ ਹਨ।

Tags :
Share This :

Leave a Comment

Your email address will not be published.

Recent News

Categories

Keep Updated to our News and Blog