ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਤਿੰਨ ਅਹਿਮ ਪੱਖ ਹਨ। ਇੱਕ ਪੰਜਾਬ ਨੂੰ ਦਰਿਆਈ ਪਾਣੀਆਂ ਦੇ ਮੁਕੰਮਲ ਹੱਕ ਨਾ ਮਿਲਣੇ, ਦੂਜਾ ਜਮੀਨਦੋਜ਼ ਪਾਣੀ ਦੇ ਪੱਧਰ ਦਾ ਤੇਜੀ ਨਾਲ ਹੇਠਾਂ ਡਿੱਗਣਾ ਅਤੇ ਤੀਜਾ ਪਾਣੀ ਦਾ ਪਰਦੂਸ਼ਣ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ ਵੱਲੋਂ ਜਿੱਥੇ #ਜਲ_ਚੇਤਨਾ_ਯਾਤਰਾ ਦੌਰਾਨ ਜਮੀਨਦੋਜ਼ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਮੀਂਹ ਦੇ ਪਾਣੀ ਦੀ ਸਭਾਲ ਕਰਕੇ ਉਸਨੂੰ ਜਮੀਨਦੋਜ਼ ਕਰਨ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਓਥੇ ਨਾਲ ਹੀ ਪਾਣੀ ਦੇ ਪਰਦੂਸ਼ਣ ਵਿਰੁੱਧ ਉੱਦਮ ਕਰਨ ਵਾਲੀਆਂ ਸਖਸ਼ੀਅਤਾਂ ਨਾਲ ਵੀ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਲੁਧਿਆਣੇ ਤੋਂ ਪੰਜਾਬੀ ਪੱਤਰਕਾਰ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਦੇ ਜਾਣਕਾਰ ਗੁਰਪ੍ਰੀਤ ਸਿੰਘ ਮੰਡਿਆਣੀ ਹੋਰਾਂ ਨਾਲ ਲੁਧਿਆਣੇ ਮੁਲਾਕਾਤ ਹੋਈ। ਉਹਨਾ ਕਿਹਾ ਕਿ ਪੰਜਾਬ ਨੂੰ ਦਰਿਆਈ ਪਾਣੀਆਂ ਦਾ ਮੁਕੰਮਲ ਹੱਕ ਨਾਲ ਮਿਲਣ ਕਾਰਨ ਪੰਜਾਬ ਵਿੱਚ ਜਮੀਨਦੋਜ਼ ਪਾਣੀ ਦਾ ਪੱਧਰ ਹੇਠਾਂ ਡਿੱਗਣ ਦੀ ਸਮੱਸਿਆ ਹੋਰ ਵੀ ਗੰਭੀਰ ਹੋਈ ਹੈ ਪਰ ਅਜਿਹਾ ਨਹੀਂ ਹੈ ਕਿ ਪਾਣੀ ਦਾ ਪੱਧਰ ਹੇਠਾਂ ਡਿੱਗਣ ਦਾ ਇੱਕੋ-ਇੱਕ ਕਾਰਨ ਦਰਿਆਈ ਪਾਣੀ ਦਾ ਹੱਕ ਨਾ ਮਿਲਣਾ ਹੈ। ਉਹਨਾਂ ਬੀਤੇ ਸਮੇਂ ਦੌਰਾਨ ਪੰਜਾਬ ਵਿੱਚ ਨਹਿਰੀ ਢਾਂਚੇ ਦੀ ਹੋਈ ਤਬਾਹੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਕਿ ਕਿਵੇਂ ਕਿ ਕਿਵੇਂ ਪੰਜਾਬ ਦੇ ਕੇਂਦਰੀ ਅਤੇ ਉੱਤਰ-ਪੱਛਮੀ ਹਿੱਸੇ ਵਿੱਚ ਨਹਿਰੀ ਢਾਂਚਾ (ਸੂਏ ਅਤੇ ਕੱਸੀਆਂ) ਅਲੋਪ ਹੀ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਪਾਣੀ ਦੇਣ ਵਾਲੀਆਂ ਨਹਿਰਾਂ ਤਾਂ ਮੌਸਮੀ ਬਣ ਕੇ ਰਹਿ ਗਈਆਂ ਹਨ ਪਰ ਪੰਜਾਬ ਤੋਂ ਬਾਹਰ ਪਾਣੀ ਲਿਜਾਣ ਵਾਲੀਆਂ ਨਹਿਰਾਂ ਪੁਰਾ ਸਾਲ ਹੀ ਵਗਦੀਆਂ ਹਨ।

Tags :
Share This :

Leave a Comment

Your email address will not be published.

Recent News

Categories

Keep Updated to our News and Blog